Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

September 2, 2026

ਜੱਜ ਸਾਬ੍ਹ ਮੈਂ ਸਿਰ ’ਤੇ ਕੱਫਣ ਬੰਨ੍ਹ ਕੇ ਆਇਆਂ, ਫੈਸਲਾ ਕਰੋ ਨਹੀਂ ਤਾਂ ਗੋਲ਼ੀ ਮਾਰ ਦਿਆਂਗਾ…’, ਅਦਾਲਤ ’ਚ ਪਿਸਤੌਲ ਲੈ ਕੇ ਪੁੱਜਾ ਨੌਜਵਾਨ

ਫਿਲੌਰ : ਇਥੋਂ ਦੀ ਅਦਾਲਤ ’ਚ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਚੋਰੀ ਦੇ ਕੇਸ ’ਚ ਪੇਸ਼ੀ ’ਤੇ ਆਇਆ ਨੌਜਵਾਨ ਜੱਜ ਸਾਹਮਣੇ ਪਿਸਤੌਲ ਕੱਢ ਕੇ ਖੜ੍ਹਾ ਹੋ ਗਿਆ ਅਤੇ ਬੋਲਿਆ ‘ਜੱਜ ਸਾਬ੍ਹ, ਮੈਂ ਸਿਰ ’ਤੇ ਕੱਫਣ ਬੰਨ੍ਹ ਕੇ ਆਇਆ ਹਾਂ। ਜਾਂ ਤਾਂ ਮੇਰੇ ਕੇਸ ਦਾ ਫੈਸਲਾ ਕਰੋ ਨਹੀਂ ਤਾਂ ਗੋਲੀ ਮਾਰ ਦਿਆਗਾ।’ ਦੁਪਹਿਰ ਤਿੰਨ ਵਜੇ ਵਾਪਰੀ ਇਸ ਘਟਨਾ ਦੌਰਾਨ ਨੌਜਵਾਨ ਦੇ ਹੱਥ ’ਚ ਪਿਸਤੌਲ ਦੇਖ ਕੇ ਉਥੇ ਹੀ ਹਫੜਾ-ਦਫੜੀ ਮਚ ਗਈ। ਬਾਹਰ ਖੜ੍ਹੇ ਏਐੱਸਆਈ ਲਾਲ ਚੰਦ ਨੇ ਅੰਦਰ ਆ ਕੇ ਉਕਤ ਨੌਜਵਾਨ ਨੂੰ ਕਾਬੂ ਕੀਤਾ ਤਾਂ ਉਸ ਦੇ ਹੱਥ ’ਚ ਫੜੀ ਪਿਸੌਤਲ ਖਿਡੌਣਾ ਨਿਕਲੀ। ਥਾਣਾ ਫਿਲੌਰ ਦੀ ਪੁਲਿਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ।

ਨੌਜਵਾਨ ਦੀ ਪਛਾਣ ਪਿੰਡ ਸੰਗੋਵਾਲ ਵਾਸੀ ਹੀਰਾ ਵਜੋਂ ਹੋਈ ਹੈ। ਹੀਰਾ ਖਿਲਾਫ਼ ਚੋਰੀ ਦੇ ਤਿੰਨ ਮਾਮਲੇ ਚੱਲ ਰਹੇ ਹਨ, ਜਿਨ੍ਹਾਂ ’ਚੋਂ ਇਕ ਦੀ ਸੁਣਵਾਈ ’ਤੇ ਉਹ ਅਦਾਲਤ ’ਚ ਆਇਆ ਸੀ। ਗ੍ਰਿਫ਼ਤਾਰ ਹੀਰਾ ਨੇ ਦੱਸਿਆ ਕਿ ਉਸ ’ਤੇ ਚੋਰੀ ਦੇ ਤਿੰਨ ਮਾਮਲੇ ਚੱਲ ਰਹੇ ਹਨ। ਜਦੋਂ ਵੀ ਸੁਣਵਾਈ ’ਤੇ ਆਉਂਦਾ ਹੈ ਤਾਂ ਹਰ ਕੋਈ ਰਿਸ਼ਵਤ ਮੰਗਦਾ ਹੈ। ਨਾ ਦੇਣ ’ਤੇ ਉਸ ਦੇ ਹੱਕ ’ਚ ਕੋਈ ਗਵਾਹੀ ਨਹੀਂ ਹੋਣ ਦਿੰਦਾ। ਚੋਰੀ ਦੇ ਕੇਸ ਹੋਣ ਕਾਰਨ ਉਸ ਨੂੰ ਬਾਹਰ ਕੋਈ ਕੰਮ ਵੀ ਨਹੀਂ ਦੇ ਰਿਹਾ। ਉਸ ਦੀ ਪਤਨੀ ਗਰਭਵਤੀ ਹੈ। ਹਰ ਥਾਂ ਭ੍ਰਿਸ਼ਟਾਚਾਰ ਹੈ। ਪੂਰੀ ਤਰ੍ਹਾਂ ਟੁੱਟ ਚੁੱਕਾ ਹੈ, ਗੁਜ਼ਾਰਾ ਨਹੀਂ ਹੋ ਰਿਹਾ ਤਾਂ ਡੇਢ ਸੌ ਰੁਪਏ ’ਚ ਪਿਸਤੌਲ ਖਰੀਦ ਕੇ ਆਪਣੇ ਭਵਿੱਖ ਦਾ ਫੈਸਲਾ ਕਰਨ ਆਇਆ ਹੈ। ਫਿਲੌਰ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਜੱਜ ਦੀ ਸੁਰੱਖਿਆ ’ਚ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਸੀ ਤਾਇਨਾਤ

ਫਿਲੌਰ ਅਦਾਲਤ ’ਚ ਜਿਸ ਜੱਜ ਦੇ ਸਾਹਮਣੇ ਚੋਰੀ ਦੇ ਕੇਸ ’ਚ ਪੇਸ਼ੀ ਭੁਗਤਣ ਆਏ ਨੌਜਵਾਨ ਪਿਸਤੌਲ ਕੱਢਿਆ ਸੀ, ਉਨ੍ਹਾਂ ਦੀ ਸੁਰੱਖਿਆ ’ਚ ਕੋਈ ਵੀ ਮੁਲਾਜ਼ਮ ਤਾਇਨਾਤ ਨਹੀਂ ਸੀ। ਐੱਸਐੱਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਜੱਜ ਸਾਹਬ ਦਾ ਇਕ ਪੀਐੱਸਓ ਸਬੰਧਤ ਥਾਣੇ ਨੂੰ ਦੱਸੇ ਬਿਨਾਂ ਛੁੱਟੀ ’ਤੇ ਚੱਲ ਰਿਹਾ ਸੀ ਤੇ ਦੂਜਾ ਪੀਐੱਸਓ ਪਹਿਲਾਂ ਤਾਇਨਾਤ ਜੱਜ ਸਾਹਬ ਦੇ ਨਾਲ ਡਿਊਟੀ ਕਰ ਰਿਹਾ ਸੀ ਅਤੇ ਉਸ ਦੀ ਵੀ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਅਜਿਹੇ ’ਚ ਉਥੇ ਕੋਈ ਸੁਰੱਖਿਆ ਮੁਲਾਜ਼ਮ ਨਾ ਹੋਣਾ ਵੀ ਗਲਤ ਸੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਅਦਾਲਤ ’ਚ ਖਿਡੌਣਾ ਪਿਸਤੌਲ ਲੈ ਕੇ ਆਉਣ ਵਾਲਾ ਨੌਜਵਾਨ ਨਸ਼ੇ ਦਾ ਆਦੀ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਚੋਰੀ ਦੇ ਤਿੰਨ ਮਾਮਲੇ ਚੱਲ ਰਹੇ ਹਨ। ਮਾਨਸਿਕ ਤੌਰ ’ਤੇ ਪਰੇਸ਼ਾਨ ਨੌਜਵਾਨ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਅਦਾਲਤ ’ਚ ਕੋਈ ਸੁਰੱਖਿਆ ਮੁਲਾਜ਼ਮ ਨਾ ਹੋਣਾ ਵੀ ਖ਼ਤਰਨਾਕ ਸਥਿਤੀ ਹੈ, ਇਸ ਦੀ ਵੀ ਜਾਂਚ ਕਰਵਾਈ ਜਾਵੇਗੀ।

Vinkmag ad
Share Our Daily Posts

News Desk

Read Previous

ਪਟਵਾਰੀਆਂ ਨੇ ਖਤਮ ਕੀਤੀ ਹੜਤਾਲ, ਮਾਲ ਮੰਤਰੀ ਜਿੰਪਾ ਨਾਲ ਆਗੂਆਂ ਦੀ ਮੀਟਿੰਗ ‘ਚ ਹੋਇਆ ਫੈਸਲਾ

Read Next

ਦੋਸਤ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਖ਼ੁਦ ਹੀ ਲੈ ਗਿਆ ਹਸਪਤਾਲ, ਫਿਰ ਇਸ ਤਰ੍ਹਾਂ ਹੋਇਆ ਫ਼ਰਾਰ