ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ
ਭਾਦਸੋਂ: ਥਾਣਾ ਭਾਦਸੋਂ ਅਧੀਨ ਆਉਂਦੇ ਪਿੰਡ ਰਾਮਗੜ ਵਿਖੇ ਬੀਤੀ ਰਾਤ ਇਕ ਕਲਯੁਗੀ ਪੁੱਤ ਵਲੋਂ ਆਪਣੇ ਹੀ ਪਿਉ ਨੂੰ ਸਿਰ ਤੇ ਲੱਕੜੀ ਦੇ ਬਾਲੇ ਨਾਲ ਵਾਰ ਕਰਕੇ ਮਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਰਾਮਗੜ ਦੇ 90 ਕੁ ਸਾਲਾ ਦਾ ਨੰਦ ਸਿੰਘ ਉਪਰ ਉਨ੍ਹਾਂ ਦੇ ਆਪਣੇ ਹੀ 48 ਸਾਲਾ ਪੁੱਤ ਹਾਕਮ ਸਿੰਘ ਨੇ ਨਸ਼ੇ ਦੀ ਹਾਲਤ ਵਿਚ ਸਿਰ ਉਪਰ ਬਾਲੇ ਨਾਲ ਵਾਰ ਕੀਤਾ ਹੈ, ਜਿਸ ਨਾਲ ਨੰਦ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥਾਣਾ ਭਾਦਸੋਂ ਵਲੋਂ ਕਾਰਵਾਈ ਕਰਦੇ ਹੋਏ ਮ੍ਰਿਤਕ ਨੰਦ ਸਿੰਘ ਦੇ ਦੂਜੇ ਪੁੱਤਰ ਰੇਸ਼ਮ ਸਿੰਘ ਦੇ ਬਿਆਨਾ ਦੇ ਆਧਾਰ ‘ਤੇ ਹਾਕਮ ਸਿੰਘ ਖਿਲਾਫ ਆਈ.ਪੀ.ਸੀ ਦੀ ਧਾਰਾ 302 ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ।
