ਫਿੱਲੌਰ ‘ਚ ਹੰਗਾਮਾ – ਨਗਨ ਅਵਸਥਾ ਵਿੱਚ ਗਲੀ ‘ਚ ਘੁੰਮਣ ਲੱਗਾ ਨੌਜਵਾਨ ਮਹੰਤ, ਲੋਕਾਂ ਨੇ ਦਿੱਤੀ ਥਾਣੇ ਵਿੱਚ ਸ਼ਿਕਾਇਤ
ਜਲੰਧਰ (ਕੰਵਲਜੀਤ ਸਿੰਘ ਮੱਕੜ) – ਜਲੰਧਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਬੇਟੇ ਨੇ ਪੁਲਿਸ ‘ਤੇ ਆਪਣੇ ਬਿਮਾਰ ਪਿਤਾ ਨੂੰ ਝੂਠੇ ਕੇਸ ‘ਚ ਫਸਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਬੇਟੇ ਰੋਹਿਤ ਦਾ ਕਹਿਣਾ ਹੈ ਕਿ ਪੁਲਿਸ ਨੇ ਇਹ ਤੱਕ ਨਹੀਂ ਦੱਸਿਆ ਕਿ ਉਸਦੇ ਪਿਤਾ ਨੂੰ ਕਿਉਂ ਤੇ ਕਿਸ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਰੋਹਿਤ ਨੇ ਦੱਸਿਆ ਕਿ ਜਦੋਂ ਉਹ ਥਾਣੇ ਗਿਆ ਤਾਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਸਦੇ ਪਿਤਾ ਪ੍ਰੇਮ ਕੁਮਾਰ ‘ਤੇ ਸਮੂਹਕ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਜਿਸ ਗੱਡੀ ਵਿੱਚ ਪੀੜਿਤਾ ਨਾਲ ਦੁਰਵਿਵਹਾਰ ਹੋਇਆ, ਉਹ ਗੱਡੀ ਪ੍ਰੇਮ ਕੁਮਾਰ ਚਲਾ ਕੇ ਲੈ ਕੇ ਗਏ ਸਨ, ਇਸ ਲਈ ਉਹਨਾਂ ਨੂੰ ਕੇਸ ‘ਚ ਨਾਮਜ਼ਦ ਕੀਤਾ ਗਿਆ ਹੈ।
ਪਰ ਰੋਹਿਤ ਨੇ ਪੁਲਿਸ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਸਦਾ ਕਹਿਣਾ ਹੈ ਕਿ ਉਸਦੇ ਪਿਤਾ ਦੀਆਂ ਦੋਵੇਂ ਕਿਡਨੀਆਂ ਫੇਲ ਹੋ ਚੁੱਕੀਆਂ ਹਨ ਤੇ ਉਹਨਾਂ ਦਾ ਇਲਾਜ ਪੀ.ਜੀ.ਆਈ. ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਹਸਪਤਾਲਾਂ ‘ਚ ਚੱਲ ਰਿਹਾ ਹੈ। ਰੋਹਿਤ ਦੇ ਮੁਤਾਬਕ ਉਸਦੇ ਪਿਤਾ ਪਿਛਲੇ 10 ਮਹੀਨਿਆਂ ਤੋਂ ਬਿਸਤਰ ‘ਤੇ ਪਏ ਹਨ ਤੇ ਉਹ ਹਿਲ-ਡੁੱਲ ਵੀ ਨਹੀਂ ਸਕਦੇ।
ਉਸਨੇ ਕਿਹਾ ਕਿ ਉਸਦੇ ਪਿਤਾ ਨੇ ਸਾਰੀ ਜ਼ਿੰਦਗੀ ਦਿਹਾੜੀਦਾਰ ਮਜ਼ਦੂਰੀ ਕੀਤੀ ਤੇ ਸਿਰਫ਼ ਸਾਈਕਲ ਚਲਾਉਣੀ ਜਾਣਦੇ ਨੇ। “ਉਹਨਾਂ ਨੂੰ ਸਕੂਟੀ ਤੱਕ ਚਲਾਉਣੀ ਨਹੀਂ ਆਉਂਦੀ, ਗੱਡੀ ਕਿਵੇਂ ਚਲਾ ਸਕਦੇ ਨੇ?” — ਰੋਹਿਤ ਦਾ ਸਵਾਲ ਹੈ। ਉਸਨੇ ਕਿਹਾ ਕਿ ਪੂਰੇ ਪਿੰਡ ਨੂੰ ਪਤਾ ਹੈ ਕਿ ਉਸਦੇ ਪਿਤਾ ਨੂੰ ਗੱਡੀ ਚਲਾਉਣੀ ਨਹੀਂ ਆਉਂਦੀ, ਫਿਰ ਉਹ ਕਿਸ ਤਰ੍ਹਾਂ ਕਿਸੇ ਕੁੜੀ ਨਾਲ ਜ਼ਬਰ ਜਨਾਹ ਕਰ ਸਕਦੇ ਨੇ।
ਰੋਹਿਤ ਨੇ ਮੰਗ ਕੀਤੀ ਹੈ ਕਿ ਪੁਲਿਸ ਇਸ ਮਾਮਲੇ ਦੀ ਨਿਰਪੱਖ ਜਾਂਚ ਕਰੇ ਅਤੇ ਉਸਦੇ ਬਿਮਾਰ ਪਿਤਾ ਨਾਲ ਇਨਸਾਫ਼ ਕੀਤਾ ਜਾਵੇ।
